ਇਹ ਗੱਲ ਅਸੀਂ ਬਹੁਤ ਵਾਰੀ ਸੁਣੀ ਹੋਈ ਹੈ ਕਿ ਅਸੀਂ ਜੋ ਵੀ ਬੀਜਦੇ ਹਾਂ ਓਹੋ ਈ ਵੱਡਦੇ ਹਾਂ, ਜੇ ਅਸੀਂ ਚੰਗਿਆਈ ਬੀਜ ਲਵਾਂਗੇ ਤਾਂ ਓਦਾ ਫਲ ਉਸ ਹਿਸਾਬ ਨਾਲ ਮਿਲ ਜਾਊਗਾ ਅਤੇ ਜੇਕਰ ਬੁਰਾਈ ਬੀਜੀ ਤਾਂ ਓਸੇ ਹਿਸਾਬ ਨਾਲ, ਕਹਾਣੀ ਵਿੱਚ ਜ਼ਿੰਦਗੀ ਦੇ ਕਈ ਪੱਖ ਛੇੜੇ ਗਏ ਹਨ, ਕਿਵੇਂ ਬੇਈਮਾਨੀ ਤੇ ਇਮਾਨਦਾਰੀ ਆਪੋ ਆਪਣੀ ਫਿਤਰਤ ਦੇ ਹਿਸਾਬ ਨਾਲ ਫਲ ਦੇਂਦੇ ਹਨ, ਜਿਵੇਂ ਦੀ ਸਾਡੀ ਸੋਚ ਕਿਸੇ ਕੰਮ ਕਰਨ ਮਗਰ ਹੁੰਦੀ ਹੈ ਅਸੀਂ ਓਵੇਂ ਦੇ ਨਤੀਜੇ ਹਾਸਿਲ ਕਰ ਲੈਂਦੇ ਹਾਂ, ਰਾਜੇ ਨੇ ਬਿਨ੍ਹਾਂ ਕੁੱਝ ਕੀਤੇ, ਬਿਨ੍ਹਾਂ ਦੋਸ਼ੀ ਨੂੰ ਸਜਾ ਦਿੱਤੇ ਦੋਸ਼ੀ ਲੱਭ ਵੀ ਲਿਆ ਤੇ ਫਿਰ ਉਸਨੂੰ ਆਪੇ ਸਜਾ ਵੀ ਮਿਲ ਗਈ, ਇਹੋ ਹੀ ਕੁਦਰਤ ਦਾ ਨਿਜ਼ਾਮ ਹੈ, ਕਈ ਵੇਰ ਦੋਸ਼ੀ ਬਹੁਤ ਸਿਆਣਾ ਸਮਝਦਾ ਆਪਣੇ ਆਪ ਨੂੰ, ਕੋਈ ਕਸਰ ਨਹੀਂ ਛੱਡਦਾ ਆਪਣੇ ਗੁਨਾਹ ਲੁਕਾਉਣ ਲਈ, ਪਰ ਅੰਤ ਕਿਸੇ ਨਾ ਕਿਸੇ ਹਿਸਾਬ ਨਾਲ ਸਜਾ ਮਿਲ ਹੀ ਜਾਂਦੀ ਹੈ, ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਜਰੂਰ ਦੱਸਿਓ
Create your
podcast in
minutes
It is Free