ਵਿਕਟੋਰੀਆ ਦੇ ਸਿਹਤ ਵਿਭਾਗ ਮੁਤਾਬਕ ਮੈਲਬੌਰਨ ਏਅਰਪੋਰਟ ਤੋਂ ਦਾਖ਼ਲ ਹੋਏ ਇੱਕ ਭਾਰਤੀ ਮੂਲ ਦੇ ਪਰਿਵਾਰ ਵਿੱਚ ਬੱਚੇ ਨੂੰ Avian Influenza ਨਾਲ ਗ੍ਰਸਤ ਪਾਇਆ ਗਿਆ। ਆਸਟ੍ਰੇਲੀਆ ਵਿੱਚ H5N1 (ਬਰਡ ਫਲੂ) ਦਾ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਬੱਚਾ ਮਾਰਚ ਮਹੀਨੇ ਵਿਚ ਆਇਆ ਸੀ। ਪਰ ਮਹਿਕਮੇ ਨੇ ਮੀਡੀਆ ਨਾਲ ਹਾਲੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।