ਇੱਕ ਪਾਸੇ ਵਿਕਟੋਰੀਆ ਸੂਬਾ ਦੂਸਰੇ ਰਾਜਾਂ ਲਈ ਇੱਕ ਉਦਾਹਰਣ ਰੱਖਣ ਜਾ ਰਿਹਾ ਹੈ ਕਿ ਅਪਰਾਧਕ ਜਿੰਮੇਵਾਰੀ ਦੀ ਉਮਰ 14 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਦੂਜੇ ਪਾਸੇ ਆਸਟ੍ਰੇਲੀਆ ਭਰ ਵਿੱਚ ਬੇਖੌਫ ਅਤੇ ਬੇਲਗਾਮ teenagers ਦੇ ਅਪਰਾਧਾਂ ਦਾ ਕਹਿਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ Queensland ਸੂਬੇ ਦੇ Hervey Bay ਇਲਾਕੇ ਵਿੱਚ Big4 ਸੈਲਾਨੀ ਸਥਾਨ 'ਤੇ ਵਾਪਰਿਆ ਹੈ।
Queensland Police Service ਮੁਤਾਬਕ ਇੱਕ 14 ਸਾਲਾਂ ਲੜਕੀ ਨੇ 24 ਸਾਲਾਂ ਲੜਕੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖਮੀ ਲੜਕੇ ਨੇ ਹਸਪਤਾਲ ਜਾਂਦਿਆਂ ਰਾਹ ਵਿੱਚ ਹੀ ਦਮ ਤੋੜ ਦਿੱਤਾ। ਦੋਹਾਂ ਦਰਮਿਆਨ ਪਾਰਕਿੰਗ ਵਿਚ ਹੀ ਬਹਿਸ ਹੋਣ ਲੱਗ ਪਈ ਸੀ। ਇੱਕ ਹੋਰ 14 ਸਾਲਾਂ ਲੜਕੀ ਮਾਮਲੇ ਦੀ ਗਵਾਹ ਹੈ। ਪੀੜਤ ਅਤੇ ਕਥਿਤ 'ਦੋਸ਼ੀ' ਲੜਕੀ ਆਪਸ ਵਿੱਚ ਜਾਣਕਾਰ ਸਨ।
ਪੁਲਿਸ ਨੇ ਬਹੁਤੀ ਜਾਨਕਾਰੀ ਮੀਡੀਆ ਵਿੱਚ ਨਸ਼ਰ ਨਹੀਂ ਕੀਤੀ। ਲੜਕੀ ਨੂੰ ਸੋਮਵਾਰ ਦੇ ਦਿਨ Harvey Bay Children Court ਵਿੱਚ ਪੇਸ਼ ਕੀਤਾ ਜਾਵੇਗਾ।