ਸਰਮਾਇਆ ਦੇ ਇਸ ਮਨਮੋਹਕ ਐਪੀਸੋਡ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਹਿਰ ਲੁਧਿਆਣਵੀ ਬਾਰੇ। ਉਸ ਮਹਾਨ ਲਿਖਾਰੀ ਨੇ ਜਦੋਂ ਲਿਖਿਆ "ਮੈਂ ਪਲ ਦੋ ਪਲ ਕਾ ਸ਼ਾਇਰ ਹੂੰ" ਤਾਂ ਜ਼ਿੰਦਗੀ ਦੇ ਅੜ੍ਹਬ ਸੁਬਾਹ ਨੂੰ ਇੱਕ ਕੋਮਲ ਜਿਹਾ ਅਹਿਸਾਸ ਮਿਲਿਆ ਜਦੋਂ ਉਹਨਾਂ ਨੇ ਕਿਹਾ "ਕਭੀ-ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ" ਤਾਂ ਪਿਆਰ ਦੇ ਅਹਿਸਾਸਾਂ ਨੂੰ ਇੱਕ ਜ਼ੁਬਾਨ ਮਿਲੀ, ਜਦੋਂ ਉਹਨਾਂ ਨੇ ਕਿਹਾ "ਯੇਹ ਦੇਸ਼ ਹੈ ਵੀਰ ਜਵਾਨੋਂ ਕਾ" ਤਾਂ ਹਰ ਇੱਕ ਦਿਲ ਨੂੰ ਦੇਸ਼ ਭਗਤੀ ਵਿੱਚ ਰੰਗ ਦਿੱਤਾ। ਉਹਨਾਂ ਦੇ ਗੀਤਾਂ ਦੀ ਗਹਿਰਾਈ ਅਤੇ ਵਿਲੱਖਣਤਾ ਉਹਨਾਂ ਨੂੰ ਬਹੁਤ ਉੱਚੇ ਮੁਕਾਮ ਤੇ ਖੜ੍ਹਾ ਕਰ ਦੇਂਦੀ ਹੈ।
ਉਹਨਾਂ ਦੀ ਜ਼ਿੰਦਗੀ, ਫ਼ਿਲਮੀ ਸਫ਼ਰ ਅਤੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਗੱਲਾਂ-ਬਾਤਾਂ ਕਰਾਂਗੇ ਅੱਜ ਦੇ ਇਸ ਪੌਡਕਾਸਟ ਵਿੱਚ...
Create your
podcast in
minutes
It is Free