ਇਸ ਦੁਨੀਆ ਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਲੋਕ ਹਰ ਪੈਦਾ ਹੁੰਦੇ ਹਨ ਪਰ ਕਈ ਸਦੀਆਂ ਬਾਅਦ ਇੱਕ ਅਜਿਹਾ ਇਨਸਾਨ ਪੈਦਾ ਹੁੰਦਾ ਹੈ ਜੋ ਲੋਕਾਂ ਦੇ ਰਾਹਾਂ ਦੇ ਕੰਢੇ ਚੁਗਦਾ ਹੈ, ਟੋਇਆਂ ਟਿੱਬਿਆਂ ਨੂੰ ਪੂਰਦਾ ਹੈ, ਰੋੜੇ ਚੁੱਕਦਾ ਹੈ ਤਾਂ ਜੋ ਕਿਸੇ ਰਾਹੀਂ ਨੂੰ ਠੇਡਾ ਨਾ ਲੱਗ ਜਾਵੇ। ਉਹ ਅਨਾਥ, ਬੇਸਹਾਰਾ, ਦਿਮਾਗ਼ੀ ਅਤੇ ਜਿਸਮਾਨੀ ਕਮਜ਼ੋਰ ਲੋਕਾਂ ਦਾ ਸਹਾਰਾ ਬਣਨਾ ਅਤੇ ਜਿੰਨ੍ਹਾਂ ਲੋੜਵੰਦਾਂ ਨੂੰ ਸਾਂਭਣ ਤੋਂ ਉਹਨਾਂ ਦੇ ਪਰਿਵਾਰ ਵੀ ਹੱਥ ਖਿੱਚ ਲੈਂਦੇ ਹਨ ਉਹਨਾਂ ਨੂੰ ਆਪਣੇ ਗੱਲ ਨਾਲ ਲਾ ਕੇ ਉਹਨਾਂ ਦੀ ਦੇਖਭਾਲ ਕਰਨੀ, ਰੋਟੀ-ਪਾਣੀ, ਦਵਾਈ ਆਦਿ ਸਭ ਲੋੜਾਂ ਨੂੰ ਪੂਰਾ ਕਰਨਾ, ਉਹ ਵੀ ਓਦੋਂ ਜਦੋਂ ਆਪਣੇ ਕੋਲ ਕੋਈ ਪੈਸਾ-ਧੇਲਾ ਨਾ ਹੋਵੇ। ਉਹ ਇਨਸਾਨ ਸਨ ਭਗਤ ਪੂਰਨ ਸਿੰਘ ਜੀ, ਪਿੰਗਲਵਾੜਾ ਸੰਸਥਾ ਦੇ ਬਾਨੀ। ਜਿੰਨ੍ਹਾਂ ਦਾ ਸਾਡਾ ਸਮਾਜ ਅੱਜ ਵੀ ਕਰਜ਼ਦਾਰ ਹੈ ਜੋ ਉਹਨਾਂ ਨੇ ਲੋੜਵੰਦਾਂ ਲਈ ਕੀਤਾ ਉਹ ਸ਼ਾਇਦ ਹੀ ਕੋਈ ਹੋਰ ਕਰ ਸਕਦਾ।
ਅੱਜ ਦਾ ਸਰਮਾਇਆ ਦਾ ਇਹ ਐਪੀਸੋਡ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਹੈ, ਆਜੋ ਚੰਗੀ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਅਤੇ ਕੰਮਾਂ ਨੂੰ।
Create your
podcast in
minutes
It is Free