ਕੀ ਤੁਹਾਨੂੰ ਲੱਗਦਾ ਕਿ ਪਰਦੇਸੀਆਂ ਪ੍ਰਤੀ ਓਹਨਾਂ ਦੇ ਇੰਡੀਆ ਵਾਲੇ ਪਰਵਾਰ ਦੀ ਸੋਚ/ਮਿਲਵਰਤਣ ਬਦਲ ਜਾਂਦਾ
ਕਿਸੇ ਦਾ ਵੀ ਆਪਣਾ ਘਰ, ਪਿੰਡ-ਸ਼ਹਿਰ, ਦੇਸ਼ ਛੱਡ ਕੇ ਜਾਣ ਪਿੱਛੇ ਕੋਈ ਵੀ ਕਾਰਨ ਹੋ ਸਕਦਾ। ਜ਼ਿਆਦਾਤਰ ਅਸੀਂ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਇਹੋ ਜਿਹੇ ਫ਼ੈਸਲੇ ਲੈਂਦੇ ਹਾਂ। ਪਰਦੇਸੀ ਹੋਣ ਮਗਰੋਂ ਬਹੁਤ ਸਾਰੀਆਂ ਚੰਗੀਆਂ-ਮਾੜੀਆਂ, ਔਖੀਆਂ-ਸੌਖਿਆਂ ਰਾਹਾਂ ਉੱਤੇ ਤੁਰ ਕੇ ਬਿਗਾਨੇ ਮੁਲਖਾਂ ਵਿੱਚ ਆਪਣੀ ਥਾਂ ਬਣਾਉਣੀ ਪੈਂਦੀ ਹੈ। ਬਥੇਰਾ ਕੁੱਝ ਇਹੋ ਜਿਹਾ ਝੱਲਣਾ ਪੈਂਦਾ ਹੈ ਜੋ ਕਿ ਬਿਆਨਿਆ ਵੀ ਨਹੀਂ ਜਾ ਸਕਦਾ ਤੇ ਲਈ ਵਰ੍ਹਿਆਂ ਦੀ ਅਣਥੱਕ ਮਿਹਨਤ ਮਗਰੋਂ ਪੈਰ ਜੰਮਦੇ ਹਨ। ਜਿੱਥੇ ਇੱਕ ਪਰਦੇਸੀ ਬੇਗਾਨਿਆਂ ਵਿੱਚ ਰਹਿ ਕੇ ਨਵੀਂ ਜ਼ਿੰਦਗੀ ਦਾ ਬੂਟਾ ਲਾਉਂਦਾ ਹੈ ਉੱਥੇ ਉਨਾਂ ਹੀ ਉਹ ਆਪਣੀ ਧਰਤੀ ਤੇ ਆਪਣਿਆਂ ਤੋਂ ਦੂਰ ਹੁੰਦਾ ਜਾਂਦਾ ਹੈ। ਜਿਸਦੀ ਮੱਠੀ-ਮੱਠੀ ਪੀੜ੍ਹ ਹਮੇਸ਼ਾਂ ਉਸਦੇ ਦਿਲ ਵਿੱਚ ਉੱਠਦੀ ਰਹਿੰਦੀ ਹੈ ਅਤੇ ਆਪਣਿਆਂ ਤੋਂ ਬਣੀ ਦੂਰੀ ਸਤਾਉਂਦੀ ਰਹਿੰਦੀ ਹੈ ਤੇ ਹੌਲੇ-ਹੌਲੇ ਪਿੱਛੇ ਪਰਿਵਾਰ ਨਾਲ ਸੋਚ ਤੇ ਮਿਲਵਰਤਣ ਵੀ ਬਦਲਣ ਲੱਗਦਾ ਹੈ।
ਹਾਂਜੀ ਮੈਲਬਰਨ ਸ਼ੋ ਵਿੱਚ ਹੋਈ ਇਸ ਵਿਸ਼ੇ ਗੱਲਬਾਤ ਨੂੰ ਆਪ ਸਭ ਨੇ ਬਹੁਤ ਪਸੰਦ ਕੀਤਾ। ਹੁਣ ਤੁਸੀਂ ਉਸ ਗੱਲਬਾਤ ਨੂੰ ਪੌਡਕਾਸਟ ਦੇ ਰੂਪ ਵਿੱਚ ਸੁਣ ਸਕਦੇ ਹੋ....
Create your
podcast in
minutes
It is Free