ਮਰਦਾਂ ਦੀ Mental Health ਬਾਰੇ ਕਦੇ ਵੀ ਕੋਈ ਗੱਲ ਨਹੀਂ ਕਰਦਾ | Movember Event ਸਮਰਪਿਤ ਹੈ ਮਰਦਾਂ ਦੀ Mental Health ਲਈ | Radio Haanji
ਕਈ ਸਰਵੇ ਅਤੇ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਰਦਾਂ ਨੂੰ ਔਰਤਾਂ ਦੇ ਮੁਕਾਬਲੇ ਜ਼ਿਆਦਾ ਮਾਨਸਿਕ ਤਨਾਵਾਂ ਨਾਲ ਜੂਝਣਾ ਪੈਂਦਾ ਹੈ, ਪਰ ਸਾਡੇ ਸਮਾਜ ਵਿੱਚ ਮਰਦ ਨੂੰ ਹਮੇਸ਼ਾ ਉਸਦੀ ਦਲੇਰੀ, ਹੌਸਲੇ ਅਤੇ ਦਬਾਅ ਝੱਲਣ ਲਈ ਜਾਣਿਆ ਜਾਂਦਾ ਹੈ, ਇਸ ਲਈ ਮਰਦ ਖੁਦ ਵੀ ਇਸ ਗੱਲ ਨੂੰ ਸਮਝਣ ਅਤੇ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਉਸਨੂੰ ਕੋਈ ਮਾਨਸਿਕ ਬਿਮਾਰੀ ਹੋ ਸਕਦੀ ਹੈ ਜਾਂ ਫਿਰ ਉਹ ਮਾਨਸਿਕ ਤੌਰ ਤੇ ਕਮਜ਼ੋਰ ਮਹਿਸੂਸ ਕਰ ਰਿਹਾ ਹੈ, ਜੇਕਰ ਕਿਸੇ ਨੂੰ ਏਦਾਂ ਦੀ ਕੋਈ ਬਿਮਾਰੀ ਦਾ ਅਹਿਸਾਸ ਹੁੰਦਾ ਵੀ ਹੈ ਤਾਂ ਵੀ ਉਹ ਖੁਲ ਕੇ ਇਸ ਬਾਰੇ ਗੱਲ ਕਰਨਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦਾ ਹੈ
ਨਵੰਬਰ ਦੇ ਮਹੀਨੇ ਪੂਰੀ ਦੁਨੀਆ ਵਿੱਚ ਮਰਦ ਆਪਣੀਆਂ ਮੁੱਛਾਂ ਵਧਾਉਂਦੇ ਹਨ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਫੈਲਾਉਂਦੇ ਹਨ ਜਿਸ ਨੂੰ Movember Event ਦੇ ਨਾਮ ਨਾਲ ਜਾਣਿਆ ਜਾਂਦਾ ਹੈ
Create your
podcast in
minutes
It is Free