ਭਾਰਤੀ ਜਨਤਾ ਪਾਰਟੀ ਇਹ ਸਾਬਤ ਕਰ ਰਹੀ ਹੈ ਕਿ ਉਹ ਸਿਰਫ਼ ਸਿਆਸੀ ਸਮੀਕਰਨਾਂ ਤਹਿਤ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੀ ਸਿਆਸੀ ਤਾਕਤ ਹੀ ਨਹੀਂ ਸਗੋਂ ਸੂਬਿਆਂ ਲਈ ਮੁੱਖ ਮੰਤਰੀ ਚੁਣਨ ਸਮੇਂ ਸਖ਼ਤ ਫ਼ੈਸਲੇ ਲੈਣ ਵਾਲੀ ਪਾਰਟੀ ਵੀ ਹੈ। ਤਿੰਨਾਂ ਸੂਬਿਆਂ ਵਿਚ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਚੁਣੇ ਉਮੀਦਵਾਰਾਂ ਦੀ ਚੋਣ ਨੇ ਸਿਆਸੀ ਮਾਹਿਰਾਂ ਅਤੇ ਭਾਜਪਾ ਦੇ ਆਗੂਆਂ ਤੇ ਕਾਰਕੁਨਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਛੱਤੀਸਗੜ੍ਹ ਵਿਚ ਵਿਸ਼ਨੂੰਦੇਵ ਸਾਏ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ, ਮੱਧ ਪ੍ਰਦੇਸ਼ ਵਿਚ ਮੋਹਨ ਯਾਦਵ ਅਤੇ ਰਾਜਸਥਾਨ ਵਿਚ ਭਜਨ ਲਾਲ ਸ਼ਰਮਾ ਨੂੰ। ਇਹ ਤਿੰਨੋਂ ਹੀ ਆਪੋ-ਆਪਣੇ ਸੂਬਿਆਂ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਮੂਹਰਲੇ ਉਮੀਦਵਾਰਾਂ ਵਿਚੋਂ ਨਹੀਂ ਸਨ। ਇਨ੍ਹਾਂ ਤਿੰਨਾਂ ਵਿਚ ਜੋ ਸਾਂਝ ਹੈ, ਉਹ ਹੈ ਉਨ੍ਹਾਂ ਦੀ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਨੇੜਤਾ। ਕੀ ਨੇ ਇਸਦੇ ਮਾਇਨੇ ਆਓ ਜਾਣਦੇਂ ਹਾਂ
Create your
podcast in
minutes
It is Free