ਸਾਡੀ ਜ਼ਿੰਦਗੀ ਵਿੱਚ ਜਜ਼ਬਾਤ ਬਹੁਤ ਅਹਿਮ ਰੋਲ ਨਿਭਾਉਂਦੇ ਹਨ, ਜ਼ਿਆਦਾਤਰ ਸਮੇਂ ਅਸੀਂ ਜੋ ਵੀ ਕਰਦੇ ਹਾਂ ਉਹ ਸਾਡੇ ਜਜ਼ਬਾਤ ਸਾਡੇ ਕੋਲੋਂ ਕਰਾਉਂਦੇ ਹਨ। ਜਿਵੇੰ ਦਾ ਕਿਸੇ ਇਨਸਾਨ ਦਾ ਸੁਭਾਅ ਹੋਵੇਗਾ ਓਵੇਂ ਦੇ ਹੀ ਉਸਦੇ ਅੰਦਰ ਜਜ਼ਬਾਤ ਪਲਦੇ ਹੋਣਗੇ ਅਤੇ ਓਵੇਂ ਦੀਆਂ ਹੀ ਭਾਵਨਾਵਾਂ ਲੈ ਕੇ ਓਹ ਜ਼ਿੰਦਗੀ ਜਿਓ ਰਿਹਾ ਹੋਵੇਗਾ ਅਤੇ ਸਮਾਜ ਨੂੰ ਉਸੇ ਹਿਸਾਬ ਨਾਲ ਹੀ ਵੇਖ ਤੇ ਜੱਜ ਕਰ ਰਿਹਾ ਹੋਵੇਗਾ।
ਸਾਨੂੰ ਪਤਾ ਨਹੀਂ ਲੱਗਦਾ ਪਰ ਸਾਡੇ ਜਜ਼ਬਾਤ ਅਤੇ ਭਾਵਨਾਵਾਂ ਹੀ ਸਾਨੂੰ ਚਲਾ ਰਹੀਆਂ ਹੁੰਦੀਆਂ ਹਨ। "ਨਾਨੀ ਜੀ" ਦੇ ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਇਹਨਾਂ ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।
Create your
podcast in
minutes
It is Free