Perth ਦੇ ਸਕੂਲੀ ਵਿਦਿਆਰਥੀਆਂ ਲਈ ਮੁਫ਼ਤ ਪਬਲਿਕ ਟਰਾਂਸਪੋਰਟ
Western Australia ਦੇ ਪ੍ਰੀਮੀਅਰ Roger Cook ਨੇ ਵਧ ਰਹੀ ਮਹਿੰਗਾਈ ਦਰਮਿਆਨ ਸੂਬੇ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ
ਪੂਰੇ ਰਾਜ ਦੇ ਪਬਲਿਕ, ਪ੍ਰਾਈਵੇਟ ਅਤੇ ਕੈਥੋਲਿਕ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਹੁਣ ਸਕੂਲ ਤੋਂ ਘਰ ਤੱਕ ਬੱਸ ਜਾਂ ਟ੍ਰੇਨ ਆਦਿ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਕੋਈ ਟਿਕਟ ਨਹੀਂ ਖਰੀਦਣੀ ਪਵੇਗੀ
ਪ੍ਰੀਮੀਅਰ ਦਾ ਕਹਿਣਾ ਹੈ ਕਿ ਇਸ ਸਹੂਲਤ ਨਾਲ ਪਰਿਵਾਰ ਆਪਣਾ ਸਲਾਨਾ ਘੱਟੋ ਘੱਟ $300 ਤੋਂ $500 ਡਾਲਰ ਤੱਕ ਦਾ ਖਰਚਾ ਬਚਾ ਸਕਣਗੇ
ਐਨਾ ਹੀ ਨਹੀਂ ਬਲਕਿ ਐਤਵਾਰ ਦੇ ਦਿਨ ਪੂਰੇ ਪਰਿਵਾਰ ਨੂੰ ਜਨਤਕ ਟਰਾਂਸਪੋਰਟ ਵਰਤਣ 'ਤੇ ਕੋਈ ਟਿਕਟ ਖਰਚਣ ਦੀ ਲੋੜ ਨਹੀਂ ਹੋਵੇਗੀ, ਤਾਂ ਜੋ ਲੋਕ ਸੂਬੇ ਦੀਆਂ ਅਲੱਗ ਅਲੱਗ ਥਾਵਾਂ ਘੁੰਮ ਸਕਣ