ਇੱਕ ਵਾਰ ਫਿਰ ਤੁਰੀ 'ਸਿਡਨੀ ਤੋਂ ਨਿਊਕਾਸਲ' ਹਾਈ ਸਪੀਡ ਟ੍ਰੇਨ ਦੀ ਗੱਲ
ਫੈਡਰਲ ਸਰਕਾਰ ਨੇ ਹਾਈ ਸਪੀਡ ਰੇਲ ਅਥਾਰਟੀ (HSRA) ਨੂੰ ਲਗਭਗ $80 ਮਿਲੀਅਨ ਡਾਲਰ ਗ੍ਰਾਂਟ ਕਰਕੇ Sydney ਤੋਂ Newcastle ਤੱਕ ਤੇਜ਼ ਰਫਤਾਰ ਟ੍ਰੇਨ ਦੇ ਨਿਰਮਾਣ ਲਈ ਬਿਜ਼ਨਸ ਕੇਸ ਤਿਆਰ ਕਰਨ ਲਈ ਕਿਹਾ ਹੈ। ਜਿਸ ਵਿੱਚ ਟ੍ਰੇਨ ਸਟੇਸ਼ਨਾਂ ਦੀ ਸੂਚੀ, ਪ੍ਰੋਜੇਕਟ ਨਿਰਮਾਣ ਅਤੇ ਮਗਰੋਂ ਓਪਰੇਟਿੰਗ ਲਾਗਤ, ਆਦਿ ਤੈਅ ਕੀਤਾ ਜਾਵੇਗਾ।
ਸਾਲ 2022 'ਚ ਵੋਟਾਂ ਤੋਂ ਪਹਿਲਾਂ ਫੈਡਰਲ ਲੇਬਰ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜਦੋਂ ਉਹ ਜਿੱਤ ਕੇ ਸੱਤਾ 'ਚ ਆਏ ਤਾਂ $500 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਸ ਪ੍ਰੋਜੇਕਟ ਨੂੰ ਸ਼ੁਰੂ ਕਰਵਾਉਣਗੇ, ਜਿਸ ਨਾਲ ਸਿਡਨੀ ਤੋਂ Newcastle ਲਈ ਮੌਜੂਦਾ ਟ੍ਰੇਨ ਸਫਰ (ਕਰੀਬ ਢਾਈ ਘੰਟੇ) ਘੱਟ ਕੇ ਮਹਿਜ਼ 45 ਮਿੰਟ ਤੱਕ ਰਹਿ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਪ੍ਰਸਤਾਵ ਪਿਛਲੇ ਅੱਧੇ ਦਹਾਕੇ ਤੋਂ ਕਾਗਜ਼ਾਂ 'ਤੇ ਹੀ ਤੁਰ ਰਿਹਾ ਹੈ, ਇਸ ਤੋਂ ਪਹਿਲਾਂ ਸਿਡਨੀ ਤੋਂ ਕੈਨਬਰਾ ਬੁਲੇਟ ਟ੍ਰੇਨ ਚਲਾਉਣ ਦਾ ਪ੍ਰਸਤਾਵ ਵੀ ਲਟਕਿਆ ਪਿਆ ਹੈ।