ਸ਼ਹਿਰਾਂ 'ਚ ਰਹਿਣ ਦੀ ਕੀਮਤ ਅਦਾ ਕਰ ਰਹੇ ਹਾਂ
ਆਸਟ੍ਰੇਲੀਆ 'ਚ ਮਹਿੰਗਾਈ ਨੇ ਆਮ ਸ਼ਹਿਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਾਣ ਪੀਣ ਤੋਂ ਲੈ ਕੇ ਰਹਿਣ ਸਹਿਣ ਦੀ ਹਰ ਸ਼ੈਅ ਮਹਿੰਗੀ ਹੋ ਚੁੱਕੀ ਹੈ। ਇੱਥੋਂ ਤੱਕ ਕਿ ਘਰ ਤੋਂ ਕੰਮ ਤੱਕ ਜਾਣ ਦੀ cost ਵੀ ਵੱਧ ਚੁੱਕੀ ਹੈ।
ਇਸ ਦੀ ਤਾਜ਼ਾ ਉਦਾਹਰਣ ਮਿਲਦੀ ਹੈ Australian Automobile Association ਦੇ transport affordability ਇੰਡੇਕਸ ਤੋਂ। ਜਿਸ 'ਚ ਦੱਸਿਆ ਗਿਆ ਹੈ ਕਿ ਨਿੱਜੀ ਕਾਰਾਂ ਦੀ ਵਰਤੋਂ ਕਿੰਨੀ ਮਹਿੰਗੀ ਹੋ ਚੱਲੀ ਹੈ। ਇੰਸ਼ੋਰੈਂਸ ਤੋਂ ਲੈ ਕੇ ਵਾਹਨਾਂ ਦੇ ਲਈ ਗਏ ਕਰਜ਼ੇ ਤੱਕ। ਨਵੇਂ ਵਾਹਨਾਂ ਦੀ ਖਰੀਦ ਤੋਂ ਲੈ ਕੇ ਕਾਰਾਂ ਦੀ ਰਜਿਸਟ੍ਰੇਸ਼ਨ ਤੱਕ। ਪੈਟਰੋਲ- ਡੀਜ਼ਲ ਦੀਆਂ ਕੀਮਤਾਂ, ਗੱਡੀਆਂ ਦੇ ਰੱਖ ਰਖਾਓ ਤੱਕ।
ਆਸਟ੍ਰੇਲੀਆ 'ਚ ਵਾਹਨਾਂ ਦੇ ਖਰਚੇ ਪਿਛਲੇ ਕੈਲੰਡਰ ਵਰ੍ਹੇ 'ਚ ਔਸਤਨ ਕੁਝ ਇਸ ਤਰੀਕੇ ਨਾਲ ਵਧੇ ਹਨ, ਕਿ ਹਰ ਇੱਕ ਪਰਿਵਾਰ ਆਪਣੀ ਕੁੱਲ ਆਮਦਨੀ ਦਾ 15 ਫੀਸਦ ਤੱਕ ਟਰਾਂਸਪੋਰਟ ਖਰਚਿਆਂ 'ਤੇ ਲਗਾ ਰਿਹਾ।
Create your
podcast in
minutes
It is Free