Extinction Rebellion ਨਾਮ ਦੇ ਇੱਕ ਗੁੱਟ ਨੇ ਮੈਲਬੌਰਨ ਸ਼ਹਿਰ ਵਿੱਚ ਅੱਜ ਸਵੇਰੇ 7:30 ਪ੍ਰਮੁੱਖ ਸੜਕੀ ਮਾਰਗ ਨੂੰ ਜਾਮ ਕਰ ਦਿੱਤਾ, ਪੁਲਿਸ ਨੂੰ cherry picker ਦੀ ਮਦਦ ਨਾਲ ਪ੍ਰਦਰਸ਼ਨਕਾਰੀ ਹੇਠਾਂ ਲਾਹੁਣੇ ਪਏ। ਇਹਨਾਂ ਦੇ ਹੱਥ 'ਚ banner ਵੀ ਸੀ, ਜਿਸ 'ਤੇ ਚੌਗਿਰਦੇ ਨੂੰ ਬਚਾਉਣ ਦਾ ਅੰਗਰੇਜ਼ੀ ਨਾਅਰਾ ਵੀ ਲਿਖਿਆ ਹੋਇਆ ਸੀ। ਉਂਝ ਇਹ ਗੁੱਟ ਖੁਦ ਨੂੰ ਵਾਤਾਵਰਣ ਬਚਾਉਣ ਵਾਲਾ ਇੱਕ ਗਰੁੱਪ ਦੱਸਦਾ ਹੈ।