ਚੋਣ ਕਮਿਸ਼ਨ ਨੇ ਚੋਣ ਬਾਂਡ ਸਬੰਧੀ ਨਵੇਂ ਅੰਕੜੇ ਜਾਰੀ ਕਰ ਦਿੱਤੇ ਹਨ। ਇਹ ਅੰਕੜੇ ਕਮਿਸ਼ਨ ਨੇ ਸੀਲਬੰਦ ਲਿਫਾਫੇ ਵਿੱਚ ਸੁਪਰੀਮ ਕੋਰਟ ਨੂੰ ਸੌਂਪੇ ਸਨ। ਅਦਾਲਤ ਨੇ ਬਾਅਦ ਵਿੱਚ ਇਹ ਡੇਟਾ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਤਹਿਤ ਡੀਐੱਮਕੇ ਨੂੰ ਚੋਣ ਬਾਂਡ ਰਾਹੀਂ 656.5 ਕਰੋੜ ਰੁਪਏ ਪ੍ਰਾਪਤ ਹੋਏ। ਇਸ ਪਾਰਟੀ ਨੂੰ ਸੈਂਟਿਆਗੋ ਮਾਰਟਿਨ ਦੀ ਅਗਵਾਈ ਵਾਲੀ ਫਿਊਚਰ ਗੇਮਿੰਗ ਤੋਂ 509 ਕਰੋੜ ਰੁਪਏ ਮਿਲੇ। ਭਾਜਪਾ ਨੇ ਕੁੱਲ 6,986.5 ਕਰੋੜ ਰੁਪਏ ਦੇ ਚੋਣ ਬਾਂਡ ਤੁੜਵਾਏ।
Create your
podcast in
minutes
It is Free