ਸਾਨੂੰ ਬਹੁਤ ਵਾਰੀ ਇੰਞ ਜਾਪਦਾ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ, ਦਿਨ-ਰਾਤ ਖੱਪਦੇ ਹਾਂ, ਸਾਡੇ ਨਾਲੋਂ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਤੰਗ ਨਹੀਂ ਹੋ ਸਕਦਾ, ਪਰ ਅੱਜ ਦੀ ਕਹਾਣੀ ਵਿੱਚ ਇੱਕ ਅਜਿਹੀ ਦਾਦੀ ਦਾ ਕਿਰਦਾਰ ਪੇਸ਼ ਕੀਤਾ ਗਿਆ ਹੈ, ਜੋ ਆਪਣੀ ਜ਼ਿੰਦਗੀ ਦੇ ਅਖਰੀਲੇ ਦੌਰ ਵਿੱਚ ਹੈ, ਬੁਢਾਪਾ ਹੈ, ਗੋਡਿਆਂ ਦੀ ਪੀੜ ਹੈ, ਪਰ ਫਿਰ ਵੀ ਉਹ ਦਾਦੀ, ਇੱਕ ਦਾਦੀ ਹੋਣ ਦੇ ਨਾਲ-ਨਾਲ ਇੱਕ ਮਾਂ ਹੈ, ਪਤਨੀ ਹੈ, ਤੇ ਹੁਣ ਇੱਕ 9 ਮਹੀਨੇ ਦੇ ਪੋਤਰੇ ਦੀ ਵੀ ਮਾਂ ਬਣ ਕੇ ਓਦਾ ਪਾਲਣ ਪੋਸ਼ਣ ਕਰੂਗੀ, ਉਮਰ ਦੇ ਇਸ ਪੜਾਅ ਵਿੱਚ ਵੀ ਉਹ ਸਾਰੇ ਫਰਜ਼ ਬਹੁਤ ਸੋਹਣੇ ਨਿਭਾਅ ਰਹੀ ਹੈ ਅਤੇ ਨਿਭਾਉਂਦੀ ਰਹੇਗੀ ਜਦੋਂ ਤੱਕ ਸਾਹਾਂ ਦੀ ਲੜੀ ਚੱਲ ਰਹੀ ਹੈ, ਪਰ ਅਸੀਂ ਓਹਨਾ ਦੇ ਮੁਕਾਬਲੇ ਘੱਟ ਸਿਰੜੀ ਹਾਂ, ਅਸੀਂ ਛੇਤੀ ਹੁੱਸ ਜਾਂਦੇ ਹਾਂ, ਪਰ ਸ਼ਾਇਦ ਜਿਵੇਂ-ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਅਗਲੇ ਪੜਾਵਾਂ ਵੱਲ ਤੁਰੇ ਗਏ ਇਹ ਸਿਰੜ, ਇਹ ਠਹਿਰਾਅ ਸਾਡੇ ਵਿੱਚ ਵੀ ਆ ਜਾਊਗਾ, ਬਾਕੀ ਕਹਾਣੀ ਸੁਣ ਕੇ ਆਪਣੇ ਵਿਚਾਰ ਜਰੂਰ ਦੱਸਿਓ ਕਿ ਤੁਸੀਂ ਇਸ ਕਹਾਣੀ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ....
Create your
podcast in
minutes
It is Free