ਆਬਕਾਰੀ ਘੁਟਾਲੇ ਦੇ ਮਾਮਲੇ ’ਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਾਈਪ 2 ਦੀ ਡਾਇਬਟੀਜ਼ ਹੋਣ ਦੇ ਬਾਵਜੂਦ ਰੋਜ਼ਾਨਾ ਚੀਨੀ ਵਾਲੀ ਚਾਹ, ਕੇਲਾ, ਆਲੂ-ਪੂੜੀ, ਅੰਬ ਅਤੇ ਮਠਿਆਈਆਂ ਵਰਗੇ ਵੱਧ ਸ਼ੂਗਰ ਵਾਲੇ ਪਦਾਰਥ ਖਾ ਰਹੇ ਹਨ ਤਾਂ ਜੋ ਮੈਡੀਕਲ ਆਧਾਰ ’ਤੇ ਜ਼ਮਾਨਤ ਲਈ ਦਾਅਵਾ ਪੇਸ਼ ਕੀਤਾ ਜਾ ਸਕੇ। ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਇਹ ਦਾਅਵਾ ਸੀਬੀਆਈ ਅਤੇ ਈਡੀ ਕੇਸਾਂ ਦੀ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਅੱਗੇ ਕੀਤਾ। ਜੱਜ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਕੇਜਰੀਵਾਲ ਦੇ ਡਾਈਟ ਚਾਰਟ (ਖਾਣ-ਪੀਣ ਦਾ ਵੇਰਵਾ) ਸਮੇਤ ਮਾਮਲੇ ਦੀ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ।
Create your
podcast in
minutes
It is Free