ਜ਼ਿੰਦਗੀ ਚ ਸੁੱਖਾਂ-ਦੁੱਖਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਕਦੇ ਸੁੱਖ ਆਉਂਦਾ ਕਦੇ ਦੁੱਖ, ਇੱਕ ਚਲਾ ਜਾਂਦਾ ਦੂਜਾ ਆ ਜਾਂਦਾ, ਇਹੋ ਹੀ ਜ਼ਿੰਦਗੀ ਹੈ, ਪਰ ਕਈ ਵਾਰੀ ਕਈ ਸਵਾਲ ਮਨ ਚ ਆਉਂਦੇ ਨੇ ਕਿ ਕਿਸੇ ਵੀ ਇਨਸਾਨ ਨੂੰ ਦੁੱਖ ਕਿਉਂ ਆਉਂਦੇ ਨੇ, ਜਿਸ ਰੱਬ ਨੇ ਦੁਨੀਆ ਬਣਾਈ ਉਹ ਸਾਰਿਆਂ ਨੂੰ ਸੁਖੀ ਵੀ ਤੇ ਕਰ ਸਕਦਾ ਸੀ, ਦੁੱਖਾਂ ਦੀ ਕਈ ਲੋੜ ਸੀ, ਇਹੋ ਜਿਹੇ ਕਈ ਸਵਾਲ ਰਾਜੇ ਦੇ ਮਨ ਵਿੱਚ ਪੈਦਾ ਹੋਏ ਜਿਸ ਕਰਕੇ ਉਸਨੇ ਇਸਦਾ ਜਵਾਬ ਜਾਨਣ ਲਈ ਬਹੁਤ ਯਤਨ ਕੀਤੇ, ਜੇਕਰ ਤੁਹਾਡੇ ਮਨ ਵਿੱਚ ਵੀ ਇੰਞ ਦੇ ਸਵਾਲ ਉਠਦੇ ਹਨ ਤਾਂ ਇਹ ਕਹਾਣੀ ਤੁਹਾਡੇ ਲਈ ਹੈ
Create your
podcast in
minutes
It is Free