ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸਖ਼ਸੀਅਤ ਨੂੰ ਕਿਉਂ ਨਹੀਂ ਪੰਸਦ ਆਪਣੀ ਪੇਟਿੰਗ?
ਲਗਭਗ $38 ਬਿਲੀਅਨ ਡਾਲਰ ਦੀ ਮਾਲਕਣ, ਆਸਟ੍ਰੇਲੀਆ ਦੀ ਸਭ ਤੋਂ ਅਮੀਰ ਕਾਰੋਬਾਰੀ Gina Rinehart ਨੇ ਕੈਨਬਰਾ ਦੀ ਨੈਸ਼ਨਲ ਆਰਟ ਗੈਲਰੀ 'ਚ ਲੱਗੀ ਤਸਵੀਰ 'ਤੇ ਜਦੋਂ ਤੋਂ ਇਤਰਾਜ਼ ਜਤਾਇਆ ਹੈ, ਉਦੋਂ ਤੋਂ ਇਹ ਪੇਟਿੰਗ ਹੋਰ ਚਰਚਾ ਵਿੱਚ ਆ ਗਈ ਹੈ।
ਅਸਲ ਵਿੱਚ ਪੁਰਸਕਾਰ ਵਿਜੇਤਾ Arrernte (ਮੂਲ ਵਸਨੀਕ ਭਾਈਚਾਰੇ ਨਾਲ ਜੁੜਿਆ) ਆਰਟਿਸਟ Vincent Namatjira ਨੇ ਆਸਟ੍ਰੇਲੀਆ ਵਿੱਚ ਪ੍ਰਭਾਵ ਰੱਖਣ ਵਾਲੀਆਂ 21 ਸਖਸ਼ੀਅਤਾਂ ਦੀ ਇੱਕ ਪੇਟਿੰਗ ਤਿਆਰ ਕੀਤੀ। ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ Scott Morrison (ScoMo), ਮਰਹੂਮ ਰਾਣੀ Elizabeth ll ਅਤੇ ਸਾਬਕਾ AFL ਸਟਾਰ ਖਿਡਾਰੀ Adam Goodes ਆਦਿ ਵਰਗੇ ਕਈ ਮਸ਼ਹੂਰ ਚਿਹਰੇ ਹਨ। ਇਸ ਤਸਵੀਰ ਨੂੰ Canberra ਦੀ National Gallery of Art ਨੇ ਥਾਂ ਦਿੱਤੀ ਹੈ। (ਪੂਰੀ ਤਸਵੀਰ ਕੁਮੈਂਟ ਸੈਕਸ਼ਨ ਵਿੱਚ ਦੇਖ ਸਕਦੇ ਹੋ)।
ਪਰ ਖਦਾਨਾਂ ਦੀ ਮਾਲਕਣ ਅਰਬਪਤੀ ਜੀਨਾ ਰਾਇਨਹਾਰਟ ਨੂੰ ਆਪਣੇ ਵਿੰਗੇ ਟੇਢੇ ਨੱਕ ਬੁੱਲ੍ਹਾਂ ਵਾਲੀ ਤਸਵੀਰ ਤੋਂ ਇਤਰਾਜ਼ ਹੈ ਅਤੇ ਹੁਣ ਉਹਨਾਂ ਨੇ NGA ਨੂੰ ਤਸਵੀਰ ਹਟਾਉਣ ਲਈ ਕਿਹਾ ਹੈ।