ਬੇਸ਼ੱਕ ਕੱਲ੍ਹ ਐਲਾਨ ਕਰਨ ਵੇਲੇ Queensland ਦੇ ਪ੍ਰੀਮੀਅਰ ਨੇ ਕਿਹਾ ਹੈ ਕਿ ਇਹ ਸਿਰਫ ਟਰਾਇਲ ਹੈ। ਜੇਕਰ ਸਫਲ ਹੁੰਦਾ ਹੈ ਤਾਂ ਇਹ ਸੂਬੇ ਦੇ ਜਨਤਕ ਟਰਾਂਸਪੋਰਟ 'ਚ ਪੱਕੇ ਤੌਰ 'ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਐਲਾਨ ਇਹ ਹੈ ਕਿ Queensland ਦੀ ਪਬਲਿਕ ਟਰਾਂਸਪੋਰਟ ਸੇਵਾਵਾਂ ਸਿਰਫ 50 ਸੇਂਟ (ਅੱਧਾ ਡਾਲਰ) ਕਿਰਾਇਆ ਵਸੂਲਣਗੀਆਂ। Cost of Living ਦੇ ਦਬਾਅ ਨੂੰ ਘੱਟ ਕਰਨ ਲਈ Premier Steven Miles ਅਨੁਸਾਰ ਇਹ ਟਰਾਇਲ 5 ਅਗਸਤ ਤੋਂ ਅਗਲੇ 6 ਮਹੀਨਿਆਂ ਲਈ ਚੱਲੇਗਾ। ਦੱਸ ਦਈਏ ਕਿ Queensland ਵਿੱਚ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਚੋਣਾਂ ਹੋਣੀਆਂ ਹਨ।