ਸਪੇਨ, ਨਾਰਵੇ ਤੇ ਆਇਰਲੈਂਡ ਨੇ ਫ਼ਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਹਮਾਸ ਨਾਲ ਜੰਗ ਲੜ ਰਹੇ ਇਜ਼ਰਾਈਲ ’ਤੇ ਕੌਮਾਂਤਰੀ ਦਬਾਅ ਵਧੇਗਾ। ਇਜ਼ਰਾਈਲ ਨੇ ਹਾਲਾਂਕਿ ਇਸ ਕੂਟਨੀਤਕ ਕਦਮ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਐਲਾਨ ਦਾ ਗਾਜ਼ਾ ’ਚ ਉਸ ਦੀ ਜੰਗ ’ਤੇ ਤੁਰੰਤ ਕੋਈ ਪ੍ਰਭਾਵ ਨਹੀਂ ਪਵੇਗਾ।
ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦਾ ਮੰਤਰੀ ਮੰਡਲ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਵੇਗਾ। ਆਇਰਲੈਂਡ ਤੇ ਨਾਰਵੇ ਵੀ ਬਾਅਦ ਵਿੱਚ ਫ਼ਲਸਤੀਨ ਮੁਲਕ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣਗੇ। ਦਰਜਨਾਂ ਮੁਲਕ ਪਹਿਲਾਂ ਫ਼ਲਸਤੀਨ ਨੂੰ ਮਾਨਤਾ ਦੇ ਚੁੱਕੇ ਹਨ ਪਰ ਕਿਸੇ ਵੱਡੇ ਪੱਛਮੀ ਮੁਲਕ ਨੇ ਅਜਿਹਾ ਨਹੀਂ ਕੀਤਾ ਹੈ
Create your
podcast in
minutes
It is Free