ਇੱਕ ਤਾਜ਼ਾ ਸਟੱਡੀ 'ਚ ਇਹ ਸਾਹਮਣੇ ਆਇਆ ਹੈ ਕਿ ਬੈਲਜੀਅਮ, ਸਪੇਨ, ਜਰਮਨੀ ਅਤੇ ਸਵਿਟਜ਼ਰਲੈਂਡ ਵਰਗੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਕੁੱਟਣ, ਥੱਪੜ ਮਾਰਨ ਦਾ ਰੁਝਾਨ ਵਧੇਰੇ ਹੈ।
Australian Journal of Social Issues ਦੀ ਇਸ ਤਾਜ਼ਾ ਰਿਪੋਰਟ (ਕੁਮੈਂਟ ਸੈਕਸ਼ਨ 'ਚ ਦਿੱਤੇ ਲਿੰਕ 'ਤੇ ਜਾਕੇ ਵੇਖ ਸਕਦੇ ਹੋ) 'ਚ ਦੱਸਿਆ ਗਿਆ ਹੈ ਕਿ 2 ਸਾਲ ਤੋਂ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਮਾਪਿਆਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਦੇ ਉਹਨਾਂ ਨੇ ਆਪਣੇ ਬੱਚਿਆਂ ਨੂੰ corporal punishment (ਸ਼ਰੀਰਕ ਸਜ਼ਾ) ਦਿੱਤੀ ਹੈ। ਤਾਂ ਜਵਾਬ ਵਿੱਚ 62.5 ਫੀਸਦ ਮਾਪਿਆਂ ਦਾ ਜਵਾਬ ਹਾਂ ਸੀ, ਜਿਹਨਾਂ ਨੇ ਘੱਟੋ ਘੱਟ ਤਿੰਨ ਵਾਰ ਜਾਂ ਇਸ ਤੋਂ ਵੱਧ ਵਾਰ ਆਪਣੇ ਬੱਚਿਆ ਨੂੰ ਕੁੱਟਿਆ ਸੀ। ਸਰਵੇਖਣ ਵਿੱਚ 53.7 ਫੀਸਦ ਮਾਪਿਆਂ ਨੇ ਇਹ ਵੀ ਮੰਨਿਆ ਕਿ ਬੱਚੇ ਦੇ 18 ਸਾਲ ਦਾ ਹੋਣ ਤੋਂ ਪਹਿਲਾਂ ਇੱਕ ਵਾਰ ਤਾਂ ਉਹਨਾਂ ਨੇ ਜਰੂਰ ਝੰਬਿਆ ਹੈ।
ਅਜਿਹੇ ਵਿੱਚ ਜਰਮਨੀ, ਸਪੇਨ ਵਰਗੇ ਮੁਲਕ ਜਿੱਥੇ ਸ਼ਰੀਰਕ ਸਜ਼ਾ ਕਾਨੂੰਨੀ ਤੌਰ 'ਤੇ ਪਾਬੰਦ ਹੈ, ਵਰਗੇ ਦੇਸ਼ਾਂ ਵਿਚ ਬੱਚਿਆਂ ਦਾ ਵਿਕਾਸ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਆਸਟ੍ਰੇਲੀਆ ਨਾਲੋਂ ਬੇਹਤਰ ਵਿਖਾਈ ਪੈਂਦੀ ਹੈ।
Create your
podcast in
minutes
It is Free