ਪਿਛਲੇ ਇੱਕ ਸਾਲ 'ਚ 20,000 ਤੋਂ ਜਿਆਦਾ ਵਿਦਿਆਰਥੀਆਂ ਨੂੰ ਸਕੂਲੋਂ ਕੱਢਿਆ ਗਿਆ ਹੈ। ਜਿਸ ਦੀ ਵਜ੍ਹਾ ਬੱਚਿਆਂ ਦੁਆਰਾ ਸਕੂਲਾਂ 'ਚ ਅਧਿਆਪਕਾਂ ਪ੍ਰਤੀ ਹਮਲਾਵਰ ਰਵੱਈਆ, ਗਾਲੀ ਗਲੋਚ, ਥੁੱਕ ਸੁੱਟਣਾ ਜਾਂ ਧਮਕਾਉਣਾ ਸ਼ਾਮਲ ਹੈ। ਸੁਹਿਰਦਤਾ ਅਤੇ ਨੈਤਿਕਤਾ ਗੁਆਚਦੇ ਜਾ ਰਹੇ ਆਸਟ੍ਰੇਲੀਆਈ ਵਿਦਿਆਰਥੀਆਂ ਤੋਂ ਅਧਿਆਪਕਾਂ ਨੂੰ ਬਚਾਉਣ ਲਈ ਹੁਣ Queensland ਸਰਕਾਰ ਨੇ ਕਾਢ ਕੱਢੀ ਹੈ। ਪੁਲਿਸ ਦੀ ਤਰ੍ਹਾਂ ਜਮਾਤਾਂ ਵਿੱਚ ਅਧਿਆਪਕ ਵੀ ਦੇਹ ਕੈਮਰੇ (Body Cam) ਪਹਿਣ ਸਕਣਗੇ। ਤਾਂ ਜੋ ਹਿੰਸਕ ਵਿਦਿਆਰਥੀਆਂ ਦੀ ਹਰ ਗਤੀਵਿਧੀ ਨੋਟ ਹੋ ਸਕੇ ਅਤੇ ਡਰ ਵੱਜੋਂ ਉਹ ਅਧਿਆਪਕਾਂ ਪ੍ਰਤੀ ਘੱਟ ਹਮਲਾਵਰ ਹੋ ਸਕਣ। ਅਧਿਆਪਕਾਂ ਦੀ ਯੂਨੀਅਨ ਦੀ ਤਰਫ਼ੋਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਗਿਆ ਹੈ।