ਪੰਜਾਬੀ ਮੂਲ ਦੇ Blacktown ਵਸਨੀਕ ਦੇ ਵਿਹੜੇ ਕੌਣ ਧਰ ਗਿਆ ਸੈਂਕੜੇ ਟਾਇਰ?
ਹਰਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਬੀਤੀ ਕੱਲ੍ਹ ਕੰਮ 'ਤੇ ਗਏ ਹੋਏ ਸਨ। ਰੋਜ਼ਾਨਾ ਵਾਂਗ ਜੋੜਾ ਜਦੋਂ ਦੁਪਿਹਰ ਬਾਅਦ ਘਰ ਮੁੜਿਆ ਤਾਂ ਉਨ੍ਹਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਸਿਡਨੀ ਦੇ ਪੱਛਮੀ ਇਲਾਕੇ Blacktown ਵਿਚਲੇ ਆਪਣੇ ਘਰ ਪਰਤਦਿਆਂ ਹਰਜੀਤ ਵੇਖਦੇ ਹਨ ਕਿ ਘਰ ਦੇ ਡਰਾਈਵ-ਵੇਅ 'ਚ ਸੈਂਕੜਿਆਂ ਟਾਇਰਾਂ ਦਾ ਢੇਰ ਪਿਆ। ਪਤਾ ਲੱਗਾ ਕਿ ਵਰਤੇ ਹੋਏ (used) 500 ਟਾਇਰਾਂ ਦੀ ਕੋਈ ਗ਼ਲਤ ਡਲਿਵਰੀ ਕਰ ਗਿਆ।
ਘਰ ਦਾ ਸੀ ਸੀ ਟੀ ਵੀ ਵੇਖਣ 'ਤੇ ਪਤਾ ਲੱਗਾ ਕਿ ਡਲਿਵਰੀ ਟਰੱਕ 'ਤੇ ਸਵਾਰ ਦੋ ਵਿਅਕਤੀਆਂ ਨੇ ਇੱਕ ਇੱਕ ਕਰ ਇਹ ਸੈਂਕੜੇ ਟਾਇਰ ਉਹਨਾਂ ਦੇ ਘਰ ਦੇ ਮੂਹਰਲੇ ਵੰਨੇ ਟਿਕਾਅ ਛੱਡੇ। ਹਰਜੀਤ ਹੁਣ ਅਪੀਲ ਕਰ ਰਹੇ ਹਨ ਕਿ ਦੋ ਦਿਨ ਹੋ ਚੱਲੇ, ਇਹ ਜਿਸ ਦਾ ਵੀ ਸਮਾਨ ਹੈ, ਭਾਵੇਂ ਗ਼ਲਤੀ ਨਾਲ ਆ ਗਿਆ। ਇਸ ਨੂੰ ਚੱਕ ਲਿਆ ਜਾਵੇ।