Melbourne airport 'ਤੇ ਪੰਜਾਬੀ ਮੂਲ ਦੇ ਸਕਿਓਰਿਟੀ ਗਾਰਡ ਉੱਤੇ ਹਮਲਾ
ਮੈਲਬੌਰਨ ਹਵਾਈ ਅੱਡੇ 'ਤੇ ਤੈਨਾਤ ਪੰਜਾਬੀ ਮੂਲ ਦਾ 28 ਸਾਲਾਂ security gaurd ਓਸ ਵੇਲੇ ਅਚਾਨਕ ਬੇਵੱਸ ਰਹਿ ਗਿਆ ਜਦੋਂ ਆਪਣੀ ਡਿਉਟੀ ਦੌਰਾਨ ਓਸ 'ਤੇ ਹਮਲਾ ਕਰ ਦਿੱਤਾ ਗਿਆ। ਅਸਲ ਵਿੱਚ ਇਹ ਗਾਰਡ ਇੱਕ uber ਡ੍ਰਾਈਵਰ ਨੂੰ ਇਹ ਕਹਿ ਰਿਹਾ ਸੀ ਕਿ ਉਹ ਆਪਣੀ ਗੱਡੀ ਟੈਕਸੀ ਰੈਂਕ ਵਿੱਚ ਪਾਰਕ ਕਰਕੇ ਨਾ ਖੜ੍ਹਾ ਰਹੇ। ਤਾਂ ਅਚਾਨਕ ਉਬਰ ਡਰਾਈਵਰ ਗੱਡੀ 'ਚੋਂ ਪਾਨਾ (ਟਾਇਰ ਕੱਸਣ ਵਾਲਾ ਸੰਦ) ਕੱਢ ਲੈ ਆਇਆ ਅਤੇ ਗਾਰਡ ਦੇ ਸਿਰ 'ਤੇ ਹਮਲਾ ਕਰ ਦਿੱਤਾ।
ਦੋ ਬੱਚਿਆਂ ਦਾ ਪਿਓ (ਪਛਾਣ ਨਸ਼ਰ ਨਹੀਂ ਕੀਤੀ ਜਾ ਸਕਦੀ) ਇਸ ਹਮਲੇ ਤੋਂ ਖੌਫ਼ਜ਼ਦਾ ਹੋ ਗਿਆ ਹੈ ਕਿ ਆਪਣੀ ਕੰਪਨੀ Wilson Security ਨੂੰ ਹੁਣ ਕਹਿ ਰਿਹਾ ਹੈ ਕਿ ਮੁੜ ਉਸ ਦੀ ਡਿਊਟੀ ਹਵਾਈ ਅੱਡੇ 'ਤੇ ਨਾ ਲਗਾਈ ਜਾਵੇ।
ਓਧਰ ਵਿਕਟੋਰੀਆ ਪੁਲਿਸ ਨੇ ਇਸ ਮਾਮਲੇ ਵਿੱਚ St Albans ਦੀ Georges Street 'ਤੇ ਰਹਿਣ ਵਾਲੇ 29 ਸਾਲਾਂ ਵਿਅਕਤੀ ਨੂੰ ਕਥਿਤ ਤੌਰ 'ਤੇ ਗ੍ਰਿਫਤਾਰ ਕੀਤਾ ਹੈ।
ਸਿਡਨੀ 'ਚ ਇੱਕ ਹੋਰ ਸਮੁੰਦਰੀ ਹਾਦਸਾ - ਦੋ ਭਾਰਤੀ ਮੂਲ ਦੀਆਂ ਔਰਤਾਂ ਦੀ ਮੌਤ
ਸਿਡਨੀ ਦਾ ਦੱਖਣੀ ਤੱਟੀ ਇਲਾਕਾ Kurnell, ਜਿੱਥੇ ਹਾਲੇ ਦੋ ਹਫ਼ਤੇ ਪਹਿਲਾਂ ਹੀ ਦੋ ਮਛੇਰਿਆਂ ਦੀ ਪਾਣੀ 'ਚ ਵਹਿਣ ਦੇ ਚੱਲਦਿਆਂ ਮੌਤ ਹੋ ਗਈ ਸੀ। ਇੱਥੇ Cape Solander 'ਚ ਬੀਤੀ ਸ਼ਾਮ ਪਿਕਨਿਕ ਕਰ ਰਹੀਆਂ ਕੁਝ ਮਹਿਲਾਵਾਂ ਨਾਲ ਇੱਕ ਹਾਦਸਾ ਵਾਪਰ ਗਿਆ। ਸਮੁੰਦਰੀ ਚੱਟਾਨਾਂ 'ਤੇ ਇੱਕ ਪਾਣੀ ਦੀ ਤੇਜ਼ ਲਹਿਰ ਆਈ ਅਤੇ ਤਿੰਨ ਮਹਿਲਾਵਾਂ ਨੂੰ ਵਹਾਅ ਕੇ ਲੈ ਗਈ।
ਇੱਕ ਮਹਿਲਾ ਤਾਂ ਜਿਵੇਂ ਤਿਵੇਂ ਹੱਥ ਪੈਰ ਮਾਰ ਕੇ ਇੱਕ ਚੱਟਾਨ ਨੂੰ ਫੜਨ 'ਚ ਕਾਮਯਾਬ ਰਹੀ, ਪਰ 37 ਅਤੇ 39 ਸਾਲ ਦੀਆਂ ਦੋ ਮਹਿਲਾਵਾਂ ਨੂੰ ਮੌਕੇ 'ਤੇ ਪਹੁੰਚੇ ਪੈਰਾਮੈਡੀਕਸ ਬਚਾਅ ਨਹੀਂ ਸਕੇ। ਜ਼ਖ਼ਮੀ ਹੋਈ ਮਹਿਲਾ ਨੂੰ ਪਿੱਠ ਦੀ ਗੰਭੀਰ ਸੱਟ ਕਾਰਨ St.George ਹਸਪਤਾਲ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮਹਿਲਾਵਾਂ ਦਾ ਭਾਰਤੀ ਅਤੇ ਨੇਪਾਲੀ ਮੂਲ ਦਾ ਪਿਛੋਕੜ ਸੀ। ਇਹਨਾਂ ਨਾਲ ਉਸ ਵੇਲੇ ਦੋ ਪੁਰਸ਼ ਵੀ beach walk ਕਰ ਰਹੇ ਸਨ। ਦੋਹਾਂ ਨੂੰ hypothermia ਕਾਰਣ ਇਲਾਜ ਦਿੱਤਾ ਜਾ ਰਿਹਾ ਹੈ।