ਸਕੂਲੀ ਵਿਦਿਆਰਥਣਾਂ ਦੀ ਨਕਲੀ ਨੰਗੀਆਂ ਤਸਵੀਰਾਂ ਪਾਉਣ ਵਾਲਾ ਗ੍ਰਿਫਤਾਰ
ਮੈਲਬੌਰਨ ਦਾ Bacchus Marsh Grammer ਸਕੂਲ, ਜਿਸ ਦੀਆਂ 50 ਤੋਂ ਜਿਆਦਾ ਵਿਦਿਆਰਥਣਾਂ ਦੀ AI (artificial intelligence) ਨਾਲ ਤਿਆਰ ਕੀਤੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਵੰਡਣ ਵਾਲਾ teenage ਲੜਕਾ ਫਿਲਹਾਲ ਪੁਲਿਸ ਦੀ ਗ੍ਰਿਫਤ 'ਚ ਹੈ। ਪਰ ਲੜਕੀਆਂ ਦੇ ਮਾਪੇ ਪ੍ਰੇਸ਼ਾਨ ਹਨ।
ਬੇਸ਼ੱਕ ਪੁਲਿਸ ਦਾਅਵਾ ਜਤਾ ਰਹੀ ਹੈ ਕਿ ਤਸਵੀਰਾਂ ਨੂੰ ਹਟਾ ਲਿਆ ਗਿਆ ਹੈ ਅਤੇ ਜੇਕਰ ਕੋਈ ਅੱਗੇ ਵੰਡਦਾ ਜਾਂ ਅਪਲੋਡ ਕਰਦਾ ਤਾਂ ਉਸ ਸਖ਼ਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ Bacchus Marsh ਇੱਕ independent ਸਕੂਲ ਹੈ (ਗੈਰ ਸਰਕਾਰੀ), ਜਿਸ ਦੇ ਤਿੰਨ ਕੈਂਪਸ (Maddingley, Woodlea ਅਤੇ Staughton Vale) ਹਨ। ਇਹ ਲੜਕੀਆਂ ਸਕੂਲ ਦੀਆਂ ਅਲੱਗ ਅਲੱਗ ਬ੍ਰਾਂਚਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਹਨ।
ਉਂਝ ਇਹ ਕੋਈ ਪਹਿਲੀ ਘਟਨਾ ਵੀ ਨਹੀਂ ਹੈ। ਇਸ ਤੋਂ ਕੁਝ ਦਿਨ ਪਹਿਲਾਂ Salesian College ਦੇ Chadstone ਕੈਂਪਸ ਵਿੱਚ ਪੜ੍ਹਦੇ ਇੱਕ 15 ਸਾਲਾਂ ਲੜਕੇ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਸਨੇ ਸਕੂਲ ਦੇ ਇੱਕ ਅਧਿਆਪਕ ਦੀ AI ਨਾਲ ਇੱਕ ਗ਼ਲਤ ਤਸਵੀਰ ਤਿਆਰ ਕੀਤੀ ਸੀ।
Yarra Valley Grammar 'ਚ ਪੜ੍ਹਦੇ ਦੋ ਲੜਕਿਆਂ ਨੇ ਲੜਕੀਆਂ ਦੇ ਨਾਵਾਂ ਅੱਗੇ ਭੈੜੇ ਸ਼ਬਦਾਂ ਦਾ ਇਸਤੇਮਾਲ ਕਰਕੇ ਉਹਨਾਂ ਦੀ ਪਛਾਣ ਨੂੰ ਜਨਤਕ ਕੀਤਾ ਸੀ। ਅਜਿਹੇ ਵਿਚ ਸਕੂਲਾਂ ਅੰਦਰ teenage ਵਿਦਿਆਰਥੀਆਂ ਦੇ ਨੈਤਿਕ ਪੱਧਰ ਡਿੱਗਣ ਅਤੇ AI ਜਾਂ ਹੋਰਨਾਂ social media ਦਾ ਇਸਤੇਮਾਲ ਕਰ ਇਸ ਦੀ ਦੁਰਵਰਤੋਂ ਕਰਨ ਦੀਆਂ ਘਟਨਾਵਾਂ ਮਾਪਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
ਤਸਵੀਰ: #GettyImages #BacchusMarsh #Melbourne