Control of Weapons Act ਤਹਿਤ ਵਿਕਟੋਰੀਆ ਪੁਲਿਸ ਨੂੰ ਹੁਣ ਕਿਸੇ ਵੀ ਵਕਤ Youth Offenders ਨੂੰ ਤਲਾਸ਼ੀ ਲੈਣ ਦੀ ਇਜਾਜ਼ਤ ਹੋਵੇਗੀ। ਦੱਸ ਦਈਏ ਕਿ ਹੁਣ ਤੱਕ ਇਸੇ ਕਾਨੂੰਨ ਤਹਿਤ ਕੇਵਲ ਵਾਰਦਾਤ ਵਾਲੇ ਇਲਾਕੇ ਵਿੱਚ ਹੀ ਘਟਨਾ ਦੇ 12 ਘੰਟਿਆਂ ਤੱਕ ਬੇਤਰਤੀਬੀ ਤਲਾਸ਼ੀ ਲਈ ਜਾ ਸਕਦੀ ਸੀ। ਉਸ ਸਮੇਂ ਮਗਰੋਂ ਅਤੇ ਕਿਸੇ ਹੋਰ ਇਲਾਕੇ ਵਿਚ serach ਕਰਨ ਲਈ ਪੁਲਿਸ ਨੂੰ planned search ਦੱਸਣੇ ਪੈਂਦੇ ਸਨ। ਨਾਲ ਹੀ ਕਿਸੇ ਸਿਖਰਲੇ ਅਹੁਦੇ ਦੇ ਪੁਲਿਸ ਅਧਿਕਾਰੀਆਂ ਦੀ ਇਜਾਜ਼ਤ ਲੱਗਦੀ ਸੀ।
ਪਰ ਹੁਣ ਪੁਲਿਸ ਨੂੰ ਨਵੀਂ ਤਾਕਤ ਮੁਤਾਬਕ ਕਿਸੇ ਵੀ ਸ਼ੱਕੀ ਨੂੰ ਕਿਸੇ ਵੀ ਵੇਲੇ ਤਲਾਸ਼ੀ ਲੈਣ ਦੀ ਇਜਾਜ਼ਤ ਹੋਵੇਗੀ। ਦੱਸ ਦਈਏ ਕਿ ਸੂਬੇ ਵਿਚ ਨੌਜਵਾਨਾਂ ਵੱਲੋਂ ਵਧੇ ਹੋਏ ਅਪਰਾਧਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਪਿਛਲੇ ਹੀ ਹਫਤੇ ਜਾਰੀ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਲੰਘੇ 10 ਸਾਲਾਂ ਵਿੱਚ 90,000 ਵਿਕਟੋਰੀਆਈ ਚਾਕੂ ਦੀ ਨੋਕ 'ਤੇ ਆਪਣੇ ਹੀ ਘਰਾਂ ਵਿਚ ਲੁੱਟੇ ਗਏ ਹਨ। ਜਿਆਦਾਤਰ ਚਾਕੂ ਵਰਗੇ ਹਥਿਆਰਾਂ ਦੀ ਮਦਦ ਨਾਲ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ youth offenders ਹਨ।
ਹਾਲਾਂਕਿ ਦੂਜੇ ਪਾਸੇ ਵਿਕਟੋਰੀਆ ਸਰਕਾਰ ਅਪਰਾਧਿਕ ਜਿੰਮੇਵਾਰੀ ਦੀ ਉਮਰ 12 ਤੋਂ ਵਧਾਕੇ 14 ਸਾਲ ਕਰਨ ਜਾ ਰਹੀ ਹੈ। ਜਿਸ ਦਾ ਮਤਲਬ 14 ਸਾਲ ਤੋਂ ਛੋਟੇ ਉਮਰ ਵਿੱਚ ਕਿਸੇ ਵੀ ਅਪਰਾਧ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ criminal ਨਹੀਂ ਕਿਹਾ ਜਾ ਸਕੇਗਾ ਅਤੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੋ ਸਕੇਗੀ।