ਅਪਰਾਧ ਐਨੇ ਕਿ Crime ਦੀ 'King' ਲੈਂਡ ਬਣ ਚੁੱਕਿਆ ਹੈ ਇਹ ਸੂਬਾ, ਜੇਕਰ ਸਵਾਲ ਹੋਵੇ ਕਿ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਅਪਰਾਧ ਕਿੱਥੇ ਹੁੰਦੇ ਹਨ ਜਾਂ ਦੇਸ਼ ਦੀ ਕ੍ਰਾਇਮ ਕੈਪਿਟਲ ਕੀ ਹੈ? ਤਾਂ ਜਵਾਬ ਹੋਵੇਗਾ Queensland.
Australian Bureau of Statistics (ABS) ਅਨੁਸਾਰ ਸਿਰਫ਼ ਪਿਛਲੇ ਇੱਕ ਸਾਲ ਵਿੱਚ 300,000 ਤੋਂ ਜਿਆਦਾ Queensland ਦੇ ਵਸਨੀਕ ਕਿਸੇ ਨੇ ਕਿਸੇ ਖੌਫ਼ ਦਾ ਸਾਹਮਣਾ ਕੀਤਾ, ਕਿਉਂ ਕਿ ਅਪਰਾਧ ਦੀ ਰਾਜਧਾਨੀ ਇਸ ਸੂਬੇ ਵਿੱਚ ਲਿਸਟ ਐਨੀ ਲੰਬੀ ਹੈ ਕਿ ਪੁਲਿਸ ਵੀ ਥੋੜ੍ਹੀ ਪੈ ਗਈ ਹੈ। ABS ਦੇ ਅੰਕੜਿਆਂ ਮੁਤਾਬਕ ਸਟੇਟ ਵਿੱਚ ਜਿਸਮਾਨੀ ਹਮਲੇ 58,479 ਹੋਏ, 49,490 ਘਰਾਂ/ਦੁਕਾਨਾਂ 'ਚ ਚੋਰੀਆਂ-ਸੰਨ੍ਹ ਦੀਆਂ ਘਟਨਾਵਾਂ ਵਾਪਰੀਆਂ। ਜਦਕਿ ਇਸੇ ਸਾਲ 2023 'ਚ 18,210 ਕਾਰ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ NSW ਸੂਬੇ ਦੀ ਕੁੱਲ ਆਬਾਦੀ 8.4 ਮਿਲੀਅਨ ਹੈ, ਜਦਕਿ Queensland ਦੀ ਆਬਾਦੀ 5.5 ਮਿਲੀਅਨ ਹੈ। ਜਦਕਿ ਅਪਰਾਧ NSW ਨਾਲੋਂ 12 ਫੀਸਦ ਵਧੇਰੇ ਵਾਪਰ ਰਹੇ ਹਨ।
ਜਾਣਕਾਰੀ ਲਈ ਦੱਸ ਦਈਏ ਕਿ Queensland Police Service ਦੀ ਅਧਿਕਾਰਕ ਵੈੱਬਸਾਈਟ ਮੁਤਾਬਕ ਇਸ ਵੇਲੇ ਸਟੇਟ ਪੁਲਿਸ 'ਚ 12,000 ਕਰਮਚਾਰੀ ਹਨ।