ਕਹਾਣੀ ਸੋਹਣਾ ਕੌਣ? | Kahani Sohna Kaun | Kitaab Kahani | Ranjodh Singh | Radio Haanji
ਸੁਕਰਾਤ ਦੁਨੀਆ ਦੇ ਮਹਾਨ ਦਾਰਸ਼ਨਿਕਾਂ ਵਿਚੋਂ ਇੱਕ ਹੈ, ਕਹਿੰਦੇ ਨੇ ਕਿ ਹਰ ਕਿਸੇ ਵਿਸ਼ੇ ਤੇ ਸੁਕਰਾਤ ਦੀ ਸਮਝ ਬਹੁਤ ਡੂੰਘੀ ਸੀ, ਆਪਣੀਆਂ ਦਲੀਲਾਂ ਦੇ ਸਦਕਾ ਏਨੀਆਂ ਸਦੀਆਂ ਬਾਅਦ ਵੀ ਉਸਨੂੰ ਬਹੁਤ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਅੱਜ ਦੀ ਕਹਾਣੀ ਵੀ ਸੁਕਰਾਤ ਦੀ ਇਸੇ ਸਮਝ ਅਤੇ ਤਰਕ ਉੱਤੇ ਅਧਾਰਿਤ ਹੈ, ਜਦੋਂ ਇੱਕ ਖੂਬਸੂਰਤੀ ਮੁਕਾਬਲੇ ਵਿੱਚ ਸੁਕਰਾਤ ਨੂੰ ਸੋਹਣਾ ਨਾ ਹੋਣ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਸਨੇ ਸੋਹਣੇ ਹੋਣ ਦੀ ਪਰਿਭਾਸ਼ਾ ਪੁੱਛੀ, ਉਹ ਕਿਹੜਾ ਪੈਮਾਨਾ ਹੈ ਜੋ ਇਹ ਤੈਅ ਕਰਦਾ ਹੈ ਕਿ ਇਨਸਾਨ ਸੋਹਣਾ ਹੈ ਜਾਂ ਨਹੀਂ, ਤੇ ਅਸਲ ਮਾਇਨੇ ਚ ਸੋਹਣਾ ਕੌਣ ਹੈ, ਆਸ ਕਰਦੇ ਹਾਂ ਕਹਾਣੀ ਤੋਂ ਸਾਨੂੰ ਕੁੱਝ ਨਾ ਕੁੱਝ ਸਿੱਖਣ ਨੂੰ ਮਿਲੂਗਾ ਜੋ ਸਾਡੀ ਜ਼ਿੰਦਗੀ ਚ ਕੰਮ ਆਊਗਾ
Create your
podcast in
minutes
It is Free