NSW Blues ਨੇ ਮੁਕਾਇਆ 19 ਸਾਲ ਦਾ ਸੋਕਾ
ਰਗਬੀ ਦੀ ਖੇਡ 'ਚ State of Origin ਦੇ ਤੀਸਰੇ ਅਤੇ ਆਖਰੀ ਮੈਚ ਦੌਰਾਨ ਨਿਊ ਸਾਊਥ ਵੇਲਜ਼ ਦੀ ਟੀਮ ਨੇ ਕਵੀਨਜ਼ਲੈਂਡ ਨੂੰ 14-4 ਨਾਲ ਮਾਤ ਦੇ ਕੇ ਸਾਲ 2005 ਤੋਂ ਬਾਅਦ ਪਹਿਲੀ ਵਾਰ ਲੜੀ 'ਤੇ ਕਬਜ਼ਾ ਕੀਤਾ ਹੈ।
Brisbane ਦੇ Lang Park 'ਚ 52,457 ਦਰਸ਼ਕਾਂ ਨਾਲ ਭਰੇ ਖਚਾਖਚ ਸਟੇਡੀਅਮ 'ਚ ਖੇਡਦਿਆਂ Blues ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ decider ਗੇਮ ਵਿੱਚ ਬਲੂਜ਼ ਦੇ ਦੋ ਖਿਡਾਰੀ Bradman Best ਅਤੇ Mitch Moses ਦੀ ਅਹਿਮ ਭੂਮਿਕਾ ਰਹੀ।