ਜ਼ਿਕਰਯੋਗ ਹੈ ਕਿ ਹਾਦਸਾ ਬ੍ਰਾਜ਼ੀਲ ਦੇ ਸ਼ਹਿਰ Sao Paulo ਦੇ ਬਾਹਰ ਵਿਨਹੇਡੋ 'ਚ ਵਾਪਰਿਆ। ਜਿਸ 'ਚ 58 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ। ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਜਹਾਜ਼ ਹਵਾ ਵਿਚ ਉੱਡਦਾ ਹੋਇਆ ਅਚਾਨਕ ਹੀ ਜ਼ਮੀਨ 'ਤੇ ਆ ਡਿੱਗਦਾ ਹੈ।