ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਦੇਸ਼ ਵਿੱਚ ਆਰਥਿਕ ਵਿਕਾਸ ਦਰ ਇਸ ਵੇਲੇ ਬੇਹੱਦ ਹੌਲੀ ਰਫਤਾਰ ਨਾਲ ਚੱਲ ਰਹੀ ਹੈ। ਬੇਸ਼ੱਕ ਮਹਿੰਗਾਈ ਨੂੰ ਕੰਟਰੋਲ ਕਰਨ ਲਈ RBA ਨੇ ਪਿਛਲੇ ਦੋ ਸਾਲਾਂ ਵਿੱਚ ਵਿਆਜ ਦਰਾਂ ਵਧਾਈਆਂ ਜਾਂ ਸਥਿਰ ਜਰੂਰ ਰੱਖੀਆਂ ਹਨ। ਪਰ ਇਸ ਦਾ ਅਸਰ ਵਿਕਾਸ 'ਤੇ ਨਹੀਂ ਪਿਆ। Deloitte ਮੁਤਾਬਕ 90ਵਿਆਂ ਦੇ ਦਹਾਕੇ ਤੋਂ ਬਾਅਦ ਦੇਸ਼ ਦੀ ਆਰਥਿਕ ਵਿਕਾਸ ਦਰ ਸੁਸਤ ਰਫਤਾਰ ਨਾਲ ਚੱਲ ਰਹੀ ਹੈ। ਬੇਰੁਜ਼ਗਾਰੀ ਦਰ ਇਸ ਵਕਤ 4.2 ਫੀਸਦ ਚੱਲ ਰਹੀ ਹੈ, ਜਦਕਿ ਇਹ 4.5 ਫੀਸਦ ਪਹੁੰਚਣ ਦੇ ਅਸਾਰ ਹਨ। ਇਸ ਦਾ ਮਤਲਬ ਇਹ ਹੈ ਕਿ ਦੇਸ਼ ਵਿੱਚ 101,500 ਤੋਂ ਵਧੇਰੇ ਬੇਰੁਜ਼ਗਾਰ ਹੋਣਗੇ।
Create your
podcast in
minutes
It is Free